ਪਿੰਡ ਰਾਮਪੁਰ ਜਗੀਰ ਦੀ ਵੈੱਬਸਾਈਟ

Subtitle

History

ਤਾਰਪੁਰ ਦਾ ਇਤਿਹਾਸ:-

ਤਾਰਪੁਰ ,ਰਾਮਪੁਰਜਗੀਰ ਤੋਂ ਪਹਿਲਾਂ ਦਾ ਪਿੰਡ ਹੈ ਜਿਸ ਵਿੱਚ ਪਹਿਲਾਂ ਕਾਮੇ ਰਹਿੰਦੇ ਸਨ | ਇਹ ਪਿੰਡ ਇੱਕ ਥੇਹ ਤੇ ਵਸਿਆ ਹੋਇਆ ਸੀ ਅਤੇ ਇਸ ਪਿੰਡ ਦਾ ਅਕਾਰ ਵੀ ਲਗਪਗ ਤਿੰਨ ਚਾਰ ਕਿੱਲੇ ਸੀ | ਤਾਰਪੁਰ ਹੀ ਬਾਅਦ ਵਿੱਚ ਰਾਮਪੁਰਜਗੀਰ ਵਿੱਚ ਬਦਲ ਗਿਆ |

ਰਾਮਪੁਰਜਗੀਰ ਦਾ ਇਤਿਹਾਸ :-

ਇਸ ਪਿੰਡ ਦਾ ਨੀਂਹ ਪੱਥਰ ਬਾਬਾ ਸਲਾਮਤ ਰਾਏ ਜੀ ਨੇ ਰੱਖਿਆ | ਤਾਰਪੁਰ ਜੋ ਕਿ ਥੇਹ ਤੇ ਵਸਿਆ ਹੋਇਆ ਸੀ ਪਿੰਡ ਦੇ ਵਡੇਰਿਆਂ ਨੇ ਉਥੇ ਵਸਣ ਦੀ ਬਜਾਏ ਨਵੇ ਪਿੰਡ ਨੂੰ ਵਸਾ ਕੇ ਉੱਥੇ ਰਹਿਣ ਦਾ ਸੋਚਿਆ |ਬਾਬਾ ਸਲਾਮਤ ਰਾਏ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਦੇ ਭਗਤ ਸਨ, ਕਹਿੰਦੇ ਹਨ ਕਿ ਉਨਾਂ ਨੇ ਆਪਣੀ ਉਮਰ ਦੇ ਦਸ ਸਾਲ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੇ ਸਨ|